ਤਪਾ (ਬਰਨਾਲਾ), 17 ਨਵੰਬਰ

ਉੱਤਰੀ ਰੇਲਵੇ ਵੱਲੋਂ ਜਾਰੀ ਕੀਤੇ ਗਏ ਇੱਕ ਸਰਕਾਰੀ ਪੱਤਰ ਅਨੁਸਾਰ ਤਪਾ ਯਾਰਡ ਵਿਖੇ ਸਥਿਤ ਲੈਵਲ ਕਰਾਸਿੰਗ ਗੇਟ ਨੰਬਰ 105 (ਤਪਾ-ਢਿੱਲਵਾਂ ਰੇਲਵੇ ਫਾਟਕ) ‘ਤੇ ਰੇਲਵੇ ਟਰੈਕ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਇਹ ਰੇਲਵੇ ਫਾਟਕ ਆਵਾਜਾਈ ਲਈ ਬੰਦ ਰਹੇਗਾ।

ਕਦੋਂ ਅਤੇ ਕਿੰਨੇ ਸਮੇਂ ਲਈ ਰਹੇਗਾ ਬੰਦ:

ਰੇਲਵੇ ਵਿਭਾਗ ਵੱਲੋਂ ਮਿਤੀ 18 ਨਵੰਬਰ 2026 ਤੋਂ 19 ਨਵੰਬਰ 2026 ਤੱਕ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਤੈਅ ਕੀਤਾ ਗਿਆ ਹੈ। ਇਸ ਦੌਰਾਨ 18 ਨਵੰਬਰ ਅਤੇ 19 ਨਵੰਬਰ ਨੂੰ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਰੇਲਵੇ ਫਾਟਕ ਆਮ ਸੜਕੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ।

ਵਾਹਨਾਂ ਲਈ ਬਦਲਵੇਂ ਰਸਤੇ:ਫਾਟਕ ਬੰਦ ਹੋਣ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਟਰੈਫਕ ਨੂੰ ਨਾਲ ਲੱਗਦੇ ਦੋ ਰਸਤਿਆਂ ਵੱਲ ਡਾਇਵਰਟ ਕੀਤਾ ਗਿਆ ਹੈ: ਕਿਲੋਮੀਟਰ 126/13-15 ‘ਤੇ ਸਥਿਤ LHS-225/A ਕਿਲੋਮੀਟਰ 127/11-13 ‘ਤੇ ਸਥਿਤ LC-104 ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨੇ ਇਲਾਕੇ ਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਤਾਰੀਖਾਂ ਦੌਰਾਨ ਸਫ਼ਰ ਕਰਨ ਸਮੇਂ ਇਸ ਬਦਲਵੇਂ ਰਸਤੇ ਦੀ ਵਰਤੋਂ ਕਰਨ ਤਾਂ ਜੋ ਕਿਸੇ ਵੀ ਅਸੁਵਿਧਾ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *