ਤਪਾ ਮੰਡੀ , 15 ਅਕਤੂਬਰ ਉੱਪ ਮੰਡਲ ਤਪਾ ਨੰਬਰ-1 ਦੇ ਐੱਸ.ਡੀ.ਓ. (SDO) ਸੁਖਵਿੰਦਰ ਸਿੰਘ ਅਤੇ ਜੇ.ਈ. (JE) ਪਰਗਟ ਸਿੰਘ ਨੇ ਇਲਾਕਾ ਨਿਵਾਸੀਆਂ ਅਤੇ ਖਪਤਕਾਰਾਂ ਲਈ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 11 ਕੇ.ਵੀ. (11kv) ਫੀਡਰ ਤਪਾ ਨੰਬਰ-2 ਦੀ ਨਵੀਂ ਐੱਚ.ਟੀ. (HT) ਕੇਬਲ ਪਾਉਣ ਦਾ ਕੰਮ ਕੀਤਾ ਜਾਣਾ ਹੈ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਮਿਤੀ 16 ਅਕਤੂਬਰ 2026, ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ (ਕੁੱਲ 6 ਘੰਟੇ) ਕਈ ਫੀਡਰਾਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।ਜਿਨ੍ਹਾਂ ਵਿਚ ਹੇਠਾਂ ਲਿਖੇ ਫੀਡਰ ਸ਼ਾਮਲ ਹਨ:-11kv ਫੀਡਰ ਤਪਾ ਨੰਬਰ 211kv UPS ਬਦਿਆਲਾ11kv ਘੜੈਲੀ AP11kv ਘੜੈਲਾ AP11kv ਜਿਉਂਦ AP ਫੀਡਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਾਣਕਾਰੀ ਆਮ ਜਨਤਾ ਅਤੇ ਖਪਤਕਾਰਾਂ ਦੀ ਸੁਵਿਧਾ ਲਈ ਪਹਿਲਾਂ ਹੀ ਸਾਂਝੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਬਿਜਲੀ ਨਾਲ ਜੁੜੇ ਆਪਣੇ ਜ਼ਰੂਰੀ ਕੰਮ ਸਮੇਂ ਸਿਰ ਨਿਪਟਾ ਸਕਣ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚ ਸਕਣ। ਕੰਮ ਮੁਕੰਮਲ ਹੁੰਦੇ ਹੀ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ। Post navigation ਤਪਾ ਮੰਡੀ: ਪ੍ਰੇਮਿਕਾ ਦੇ ਕਤਲ ਮਾਮਲੇ ’ਚ ਲੋੜੀਂਦੇ ਨੌਜਵਾਨ ਦੀ ਲਾਸ਼ ਖੇਤ ਵਿੱਚੋਂ ਮਿਲੀ, ਜਾਂਚ ਜਾਰੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 40 ਉਮੀਦਵਾਰਾਂ ਦਾ ਐਲਾਨ