80s Retro trend ਵੱਡੇ-ਵਾਲ (ਵਾਲਿਊਮੀਨਸ ਹੇਅਰ ਸਟਾਈਲ), ਚਮਕਦਾਰ ਚਸ਼ਮੇ, ਸ਼ਾਨਦਾਰ ਪੋਜ਼ ਅਤੇ ਖ਼ਾਸ ਅੰਦਾਜ਼—ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਯੂਜ਼ਰਸ 1980 ਦੇ ਦਹਾਕੇ ਦੇ ਰੰਗ ਵਿੱਚ ਰੰਗੇ ਨਜ਼ਰ ਆ ਰਹੇ ਹਨ। ਆਪਣੇ ਮਾਪਿਆਂ ਦੀਆਂ ਪੁਰਾਣੀਆਂ ਅਲਮਾਰੀਆਂ ਫਰੋਲਣ ਦੀ ਬਜਾਏ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਆਪਣੀਆਂ ਆਮ ਸੈਲਫ਼ੀਆਂ ਨੂੰ 80ਵਿਆਂ ਦੇ ਰੈਟਰੋ ਅਵਤਾਰ ਵਿੱਚ ਬਦਲ ਰਹੇ ਹਨ।

ਕੀ ਹੈ ਇਹ ਵਾਇਰਲ 80s AI ਟਰੈਂਡ?

ਇਹ ਤਰੀਕਾ ਬਹੁਤ ਹੀ ਸੌਖਾ ਹੈ। ਯੂਜ਼ਰਸ ChatGPT ਵਰਗੇ AI ਪਲੇਟਫਾਰਮਾਂ ’ਤੇ ਆਪਣੀ ਤਾਜ਼ਾ ਸੈਲਫ਼ੀ ਅੱਪਲੋਡ ਕਰਦੇ ਹਨ ਅਤੇ ਇੱਕ ਕਮਾਂਡ (ਪ੍ਰੌਮਪਟ) ਰਾਹੀਂ ਇਸ ਨੂੰ 80 ਦੇ ਦਹਾਕੇ ਦੇ ਅੰਦਾਜ਼ ਵਿੱਚ ਢਾਲਣ ਲਈ ਕਹਿੰਦੇ ਹਨ। AI ਚਿਹਰੇ ਦੇ ਨੈਣ-ਨਕਸ਼ ਬਰਕਰਾਰ ਰੱਖਦੇ ਹੋਏ ਤਸਵੀਰ ਨੂੰ ਪੁਰਾਣੇ ਫ਼ਿਲਮੀ ਗ੍ਰੇਨ, ਨਿੱਘੇ ਰੰਗਾਂ (ਵਾਰਮ ਟੋਨਸ), ਪੁਰਾਤਨ ਸਟੂਡੀਓ ਲਾਈਟਾਂ, ਵੱਡੇ ਚਸ਼ਮਿਆਂ ਅਤੇ ਵਿੰਟੇਜ ਪਹਿਰਾਵੇ ਨਾਲ ਬਿਲਕੁਲ ਉਸ ਦੌਰ ਦੇ ਮੈਗਜ਼ੀਨ ਕਵਰ ਵਰਗਾ ਬਣਾ ਦਿੰਦਾ ਹੈ। ਯੂਜ਼ਰਸ ਚਾਹੁਣ ਤਾਂ ਬੈਕਗਰਾਊਂਡ ਵਿੱਚ ਡਿਸਕੋ ਫ਼ਲੋਰ ਜਾਂ ਕਲਾਸਿਕ ਫ਼ੋਟੋ ਸਟੂਡੀਓ ਵਰਗੇ ਦ੍ਰਿਸ਼ ਵੀ ਜੋੜ ਸਕਦੇ ਹਨ।

ਇੰਸਟਾਗ੍ਰਾਮ ਅਤੇ ਐਕਸ (ਟਵਿੱਟਰ) ’ਤੇ ਭਾਰੀ ਰੁਝਾਨ

ਇਹ ਰੁਝਾਨ ਇੰਸਟਾਗ੍ਰਾਮ ਅਤੇ ‘ਐਕਸ’ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਮ ਲੋਕਾਂ ਅਤੇ ਇਨਫ਼ਲੂਐਂਸਰਾਂ ਦੇ ਨਾਲ-ਨਾਲ ਬਾਲੀਵੁੱਡ ਕਲਾਕਾਰ ਅਤੇ ਸਿਆਸੀ ਹਸਤੀਆਂ ਵੀ ਇਸ ਰੈਟਰੋ ਸਫ਼ਰ ਦਾ ਹਿੱਸਾ ਬਣ ਰਹੀਆਂ ਹਨ। ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ-ਰਾਘਵ ਚੱਢਾ ਵਰਗੇ ਸੈਲੇਬ੍ਰਿਟੀਜ਼ ਤੋਂ ਲੈ ਕੇ ਕੇਂਦਰੀ ਮੰਤਰੀ ਪਿਊਸ਼ ਗੋਇਲ, ਕਿਰਨ ਰਿਜਿਜੂ ਅਤੇ ਅਸਾਮ ਦੇ ਮੰਤਰੀ ਅਸ਼ੋਕ ਸਿੰਘਲ ਤੱਕ ਨੇ ਆਪਣੇ AI ਰੈਟਰੋ ਲੁੱਕ ਸਾਂਝੇ ਕੀਤੇ ਹਨ।

ਲੋਕਾਂ ਨੂੰ ਕਿਉਂ ਪਸੰਦ ਆ ਰਿਹਾ ਹੈ ਇਹ ਰੂਪ?

ਮਾਹਿਰਾਂ ਅਨੁਸਾਰ, ਇਹ ਟਰੈਂਡ ਪੁਰਾਣੀਆਂ ਯਾਦਾਂ (ਨੋਸਟਾਲਜੀਆ) ਅਤੇ ਤਬਦੀਲੀ ਦੇ ਸੁਮੇਲ ਕਾਰਨ ਲੋਕਾਂ ਨੂੰ ਖ਼ੂਬ ਭਾ ਰਿਹਾ ਹੈ। 80 ਦਾ ਦਹਾਕਾ ਆਪਣੇ ਬੇਬਾਕ ਫ਼ੈਸ਼ਨ, ਵਿਲੱਖਣ ਸੰਗੀਤ ਅਤੇ ਬਾਲੀਵੁੱਡ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇੱਕ ਆਮ ਅਤੇ ਆਧੁਨਿਕ ਤਸਵੀਰ ਨੂੰ ਪੁਰਾਣੇ ਪਰਿਵਾਰਕ ਐਲਬਮ ਜਾਂ ਦਹਾਕਿਆਂ ਪੁਰਾਣੀ ਫ਼ਿਲਮ ਦੇ ਕਿਰਦਾਰ ਵਜੋਂ ਦੇਖਣਾ ਯੂਜ਼ਰਸ ਲਈ ਬੇਹੱਦ ਰੋਮਾਂਚਕ ਅਨੁਭਵ ਸਾਬਤ ਹੋ ਰਿਹਾ ਹੈ।

Leave a Reply

Your email address will not be published. Required fields are marked *