ਚੰਡੀਗੜ੍ਹ, 01 ਅਕਤੂਬਰ Punjab Congress:ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਦੇ ਨਵੇਂ ਨਾਮ ਦੇ ਐਲਾਨ ਤੋਂ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ੁਦ ਹੀ ਆਪਣੇ ਆਪ ਨੂੰ ਪੰਜਾਬ ਕਾਂਗਰਸ ਦੇ ‘ਸਾਬਕਾ ਪ੍ਰਧਾਨ’ ਵਜੋਂ ਸਪੱਸ਼ਟ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਐਕਟਿਵ (X) ਖਾਤੇ ‘ਤੇ ਆਪਣੇ ਅਹੁਦੇ ਨੂੰ ਅਪਡੇਟ ਕਰਦਿਆਂ ਖ਼ੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਅਤੇ ਘਮਾਸਾਨ ਨੂੰ ਠੱਲ੍ਹ ਪਾਉਣ ਲਈ ਆਖ਼ਰਕਾਰ ਹਾਈਕਮਾਂਡ ਨੇ ਵੱਡਾ ਕਦਮ ਚੁੱਕਿਆ ਹੈ। ਪਹਿਲਾਂ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਜਨਤਕ ਤੌਰ ’ਤੇ ਰਾਜਾ ਵੜਿੰਗ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ, ਤਾਂ ਹਾਈਕਮਾਂਡ ਨੇ ਤੁਰੰਤ ਦਬਾਅ ਹੇਠ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਹੁਣ ਹਾਈਕਮਾਂਡ ਨੇ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਬਦਲਿਆ ਅਤੇ ਹੁਣ ਰਾਜਾ ਵੜਿੰਗ ਦੀ ਵੀ ਛੁੱਟੀ ਕਰ ਦਿੱਤੀ ਹੈ। ਇਸ ਨੂੰ ਚੰਨੀ ਧੜੇ ਦੀ ਵੱਡੀ ਰਾਜਨੀਤਿਕ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ। ਨਵੇਂ ਪ੍ਰਧਾਨ ਦੀ ਦੌੜ ਵਿੱਚ ਇਹ ਨਾਮ ਸ਼ਾਮਲਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਗਲਿਆਰਿਆਂ ਵਿੱਚ ਸਿਆਸੀ ਸਰਗਰਮੀਆਂ ਭੱਖ ਗਈਆਂ ਹਨ ਅਤੇ ਹਰ ਕਿਸੇ ਦੀਆਂ ਨਜ਼ਰਾਂ ਹਾਈਕਮਾਂਡ ਦੇ ਅਗਲੇ ਫ਼ੈਸਲੇ ‘ਤੇ ਟਿਕੀਆਂ ਹਨ ਕਿ ਸੂਬੇ ਦੀ ਕਮਾਨ ਕਿਸ ਨਵੇਂ ਚਿਹਰੇ ਨੂੰ ਸੌਂਪੀ ਜਾਵੇਗੀ। ਮੌਜੂਦਾ ਚਰਚਾਵਾਂ ਮੁਤਾਬਕ ਕਾਂਗਰਸੀ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਾਮ ਸਭ ਤੋਂ ਅੱਗੇ ਚੱਲ ਰਹੇ ਹਨ। Post navigation FBI ਵੱਲੋਂ Goldy Brar ’ਤੇ ਸਾਢੇ 9 ਕਰੋੜ ਦੇ ਇਨਾਮ ਦਾ ਐਲਾਨ; ਅਮਰੀਕਾ ਦੀ ‘Top 10 Most wanted’ ਸੂਚੀ ‘ਚ ਸ਼ਾਮਲ Punjab SHO: ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ‘ਆਲ ਇਜ਼ ਵੈੱਲ’ ਕਹਿਣ ਵਾਲੀ ਇੰਸਪੈਕਟਰ ਸੁਨੀਤਾ ਬਾਵਾ ਬਰਖ਼ਾਸਤ