Sidhu Moosewala Kaali Hoodie SongSidhu Moosewala Kaali Hoodie Song

ਚੰਡੀਗੜ੍ਹ, 13 ਅਕਤੂਬਰ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਮਰਨ ਉਪਰੰਤ 14ਵਾਂ ਗੀਤ ‘ਕਾਲੀ ਹੁੱਡੀ’ (Kaali Hoodie) ਸ਼ੁੱਕਰਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੈਪਰ ਬੋਹੀਮੀਆ (Bohemia) ਨਾਲ ਗਾਇਆ ਇਹ 2.50 ਮਿੰਟ ਦਾ ਟਰੈਕ ਯੂ-ਟਿਊਬ ’ਤੇ ਆਉਂਦੇ ਹੀ ਛਾ ਗਿਆ ਅਤੇ ਮਹਿਜ਼ ਦੋ ਘੰਟਿਆਂ ਦੇ ਅੰਦਰ ਇਸ ਨੇ 7 ਲੱਖ ਤੋਂ ਵੱਧ ਵਿਊਜ਼ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ।

29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਪਰਿਵਾਰ ਅਤੇ ਟੀਮ ਵੱਲੋਂ ਗਾਇਕ ਦੁਆਰਾ ਰਿਕਾਰਡ ਕੀਤੇ ਗਏ ਗੀਤਾਂ ਨੂੰ ਲਗਾਤਾਰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਦੁਨੀਆ ਭਰ ਵਿੱਚ ਫੈਲੇ ਉਸ ਦੇ ਚਾਹੁਣ ਵਾਲਿਆਂ ਵਿੱਚ ਉਸ ਦਾ ਸੰਗੀਤ ਅੱਜ ਵੀ ਜਿਊਂਦਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਉਸ ਦਾ 13ਵਾਂ ਗੀਤ ‘ਗੋਸਟਫੇਸ ਕਿੱਲਾ’ (Ghostface Killah) ਰਿਲੀਜ਼ ਹੋਇਆ ਸੀ।

ਇਸ ਗੀਤ ਦੀ ਰਿਲੀਜ਼ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਸਿੱਧੂ ਮੂਸੇਵਾਲਾ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੇ ਦੂਜੇ ਹੋਲੋਗ੍ਰਾਮ ਸ਼ੋਅ ਤੋਂ ਤੁਰੰਤ ਬਾਅਦ ਹੋਈ ਹੈ। ਇਸ ਟੂਰ ਵਿੱਚ ਹੋਲੋਗ੍ਰਾਫਿਕ ਤਕਨੀਕ ਅਤੇ ਵਿਸ਼ੇਸ਼ ਸਟੇਜ ਇਫ਼ੈਕਟਸ ਜ਼ਰੀਏ ਪ੍ਰਸ਼ੰਸਕਾਂ ਨੂੰ ਗਾਇਕ ਦੀ ਲਾਈਵ ਮੌਜੂਦਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਟੋਰਾਂਟੋ ਸ਼ੋਅ ਦੌਰਾਨ ਸੁਪਰਹਿੱਟ ਟਰੈਕ ‘295’ ਦੀ ਨਵੀਂ ਵੀਡੀਓ ਵੀ ਪੇਸ਼ ਕੀਤੀ ਗਈ ਸੀ।

ਗਾਇਕ ਦੇ ਪਿਤਾ ਬਲਕੌਰ ਸਿੰਘ ਅਨੁਸਾਰ ਇਸ ਹੋਲੋਗ੍ਰਾਮ ਟੂਰ ਦੇ ਪਹਿਲੇ ਪੜਾਅ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਕੁੱਲ 10 ਸ਼ੋਅ ਕਰਵਾਏ ਜਾਣਗੇ।

Leave a Reply

Your email address will not be published. Required fields are marked *