ਕੰਪਨੀ ਦੇ 56 ਫੀਸਦੀ ਕਰਮਚਾਰੀਆਂ ਦੀ ਉਮਰ 35 ਸਾਲ ਤੋਂ ਘੱਟ, ਹਾਲ ਹੀ ਵਿੱਚ ਕੈਂਪਸ ਤੋਂ 54 ਨੌਜਵਾਨਾਂ ਦੀ ਭਰਤੀ

ਭਾਰਤ ਦਾ ਊਰਜਾ ਖੇਤਰ ਵਿਕਾਸ ਦੇ ਨਵੇਂ ਪੜਾਅ ਵੱਲ

ਨਵੀਂ ਦਿੱਲੀ, 27 ਸਤੰਬਰ

ਦੇਸ਼ ਦੀ ਉਦਯੋਗਿਕ ਤਰੱਕੀ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਦੇਖਦਿਆਂ ਵੇਦਾਂਤਾ ਪਾਵਰ ਵੱਲੋਂ ਨੌਜਵਾਨ ਅਤੇ ਹੋਣਹਾਰ ਪ੍ਰਤਿਭਾਵਾਂ ਨੂੰ ਸਿੱਖਣ, ਅਗਵਾਈ ਕਰਨ ਅਤੇ ਭਵਿੱਖ ਦੇ ‘ਪਾਵਰ ਲੀਡਰ’ ਵਜੋਂ ਵਿਕਸਤ ਹੋਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਕੰਪਨੀ ਦੇ 56 ਫੀਸਦੀ ਕਰਮਚਾਰੀਆਂ ਦੀ ਉਮਰ 35 ਸਾਲ ਤੋਂ ਘੱਟ ਹੈ।

ਤੇਜ਼ੀ ਨਾਲ ਬਦਲ ਰਹੇ ਊਰਜਾ ਖੇਤਰ ਦੀਆਂ ਲੋੜਾਂ ਮੁਤਾਬਕ ਲੋੜੀਂਦੇ ਹੁਨਰ ਅਤੇ ਸਮਰੱਥਾਵਾਂ ਵਿਕਸਤ ਕਰਨ ਲਈ ਵੇਦਾਂਤਾ ਪਾਵਰ ਵੱਲੋਂ ਨੌਜਵਾਨ ਪੇਸ਼ੇਵਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋਂ ਕੈਂਪਸਾਂ ਤੋਂ ਨੌਜਵਾਨ ਪ੍ਰਤਿਭਾਵਾਂ ਦੀ ਭਰਤੀ, ਸਿੱਖਣ ਦੀ ਵਿਵਸਥਿਤ ਪ੍ਰਕਿਰਿਆ, ਸੀਨੀਅਰ ਆਗੂਆਂ ਦੀ ਰਹਿਨੁਮਾਈ, ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਅਤੇ ਨੌਜਵਾਨਾਂ ਵਿੱਚ ਜ਼ਿੰਮੇਵਾਰੀ ਤੇ ਮੋਢੀ ਦੀ ਭਾਵਨਾ ਪੈਦਾ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਰਾਹੀਂ ਨੌਜਵਾਨਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਲੋੜੀਂਦੀ ਸਮਰੱਥਾ ਵਿਕਸਤ ਕਰਨ ਦਾ ਮੌਕਾ ਮਿਲ ਰਿਹਾ ਹੈ।

ਵੇਦਾਂਤਾ ਪਾਵਰ ਵੱਲੋਂ ਹਾਲ ਹੀ ਵਿੱਚ ਕੈਂਪਸ ਤੋਂ 54 ਨੌਜਵਾਨ ਪੇਸ਼ੇਵਰਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚ 57 ਫੀਸਦੀ ਮਹਿਲਾਵਾਂ ਹਨ। ਇਹ ਨੌਜਵਾਨ ਪ੍ਰਤਿਭਾਵਾਂ ਊਰਜਾ ਖੇਤਰ ਵਿੱਚ ਨਵੇਂ ਵਿਚਾਰਾਂ ਅਤੇ ਰਚਨਾਤਮਕਤਾ ਨਾਲ ਆਪਣਾ ਯੋਗਦਾਨ ਪਾ ਰਹੀਆਂ ਹਨ। ਦੇਸ਼ ਭਰ ਦੇ ਪ੍ਰਮੁੱਖ ਸਿੱਖਿਆ ਸੰਸਥਾਨਾਂ ਤੋਂ ਆਏ ਇਹ ਨੌਜਵਾਨ ਪੇਸ਼ੇਵਰ ਇੰਜੀਨੀਅਰਿੰਗ, ਮਨੁੱਖੀ ਸਰੋਤ, ਸੰਚਾਰ, ਈਐੱਸਜੀ ਅਤੇ ਸੀਐੱਸਆਰ ਸਮੇਤ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ। ਕੈਂਪਸ ਭਰਤੀ ਕੰਪਨੀ ਵਿੱਚ ਨਵੇਂ ਹੁਨਰਾਂ, ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਸ਼ਾਮਲ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ।ਨੌਜਵਾਨ ਪ੍ਰਤਿਭਾਵਾਂ ਦੀ ਭਰਤੀ ਸਬੰਧੀ ਵੇਦਾਂਤਾ ਪਾਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਥਾੲੀ ਡਾਇਰੈਕਟਰ ਸ੍ਰੀ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ, ‘‘ਭਾਰਤ ਵਿੱਚ ਊਰਜਾ ਖੇਤਰ ਦੇ ਵਿਕਾਸ ਦੀ ਕਹਾਣੀ ਹੁਣ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ।

ਸ੍ਰੀ ਆਹੂਜਾ ਨੇ ਕਿਹਾ, ‘‘ਸਾਨੂੰ ਸਿਰਫ਼ ਵੱਧ ਬਿਜਲੀ ਦੀ ਹੀ ਨਹੀਂ, ਸਗੋਂ ਅਜਿਹੇ ਲੋਕਾਂ ਦੀ ਵੀ ਲੋੜ ਹੈ ਜੋ ਜਟਿਲ ਸੰਪਤੀਆਂ ਦਾ ਸੰਚਾਲਨ ਕਰ ਸਕਣ, ਨਵੀਆਂ ਤਕਨੀਕਾਂ ਨੂੰ ਅਪਣਾ ਸਕਣ, ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆ ਸਕਣ ਅਤੇ ਤੇਜ਼ੀ ਨਾਲ ਬਦਲ ਰਹੇ ਊਰਜਾ ਮਾਹੌਲ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ। ਵੇਦਾਂਤਾ ਵਿੱਚ ਸਮਰੱਥਾ ਅਤੇ ਹੁਨਰ ਦਾ ਵਿਕਾਸ ਨਾਲ-ਨਾਲ ਚੱਲਦਾ ਹੈ। ਸਾਡੇ ਨੌਜਵਾਨ ਪੇਸ਼ੇਵਰ ਇਸ ਯਾਤਰਾ ਦਾ ਅਹਿਮ ਹਿੱਸਾ ਹਨ। ਅਸੀਂ ਉਨ੍ਹਾਂ ਨੂੰ ਕਾਰੋਬਾਰੀ ਤਜਰਬਾ, ਤਜਰਬੇਕਾਰ ਆਗੂਆਂ ਨਾਲ ਸਿੱਧੇ ਸੰਵਾਦ ਅਤੇ ਜ਼ਿੰਮੇਵਾਰੀ ਸੰਭਾਲਣ ਦੇ ਮੌਕੇ ਦੇਣਾ ਚਾਹੁੰਦੇ ਹਾਂ, ਤਾਂ ਜੋ ਉਹ ਭਾਰਤ ਦੇ ਬਿਜਲੀ ਖੇਤਰ ਦੇ ਅਗਲੇ ਅਧਿਆਇ ਨੂੰ ਆਕਾਰ ਦੇਣ ਵਾਲੇ ‘ਪਾਵਰ ਲੀਡਰ’ ਵਜੋਂ ਵਿਕਸਤ ਹੋ ਸਕਣ।’’

ਇਸੇ ਦ੍ਰਿਸ਼ਟੀਕੋਣ ਤਹਿਤ ਵੇਦਾਂਤਾ ਪਾਵਰ ਵੱਲੋਂ ਸੰਸਥਾ ਨਾਲ ਜੁੜਨ ਵਾਲੇ ਨੌਜਵਾਨ ਪੇਸ਼ੇਵਰਾਂ ਲਈ ਪਹਿਲਾ ਚਾਰ ਰੋਜ਼ਾ ਪ੍ਰੇਰਣਾ ਅਤੇ ਜਾਣ-ਪਛਾਣ ਪ੍ਰੋਗਰਾਮ ‘ਆਰੋਹਣ–ਦ ਰਾਈਜ਼ ਆਫ਼ ਪਾਵਰ’ ਕਰਵਾਇਆ ਗਿਆ। ਇਸ ਪ੍ਰੋਗਰਾਮ ਰਾਹੀਂ ਨਵੇਂ ਕਰਮਚਾਰੀਆਂ ਨੂੰ ਲੀਡਰਸ਼ਿਪ ਨਾਲ ਸੰਵਾਦ, ਕਾਰੋਬਾਰੀ ਸੈਸ਼ਨਾਂ, ਵਿਭਾਗੀ ਸਿੱਖਿਆ ਅਤੇ ਵਿਹਾਰਕ ਤਜਰਬੇ ਦੇ ਮਾਧਿਅਮ ਨਾਲ ਇੱਕ ਸਾਂਝੇ ਮੰਚ ’ਤੇ ਲਿਆਂਦਾ ਗਿਆ।

ਇਸ ਦੌਰਾਨ ਉਨ੍ਹਾਂ ਨੂੰ ਕੰਪਨੀ ਅਤੇ ਬਿਜਲੀ ਖੇਤਰ ਦੀ ਵਧੇਰੇ ਡੂੰਘੀ ਸਮਝ ਹਾਸਲ ਕਰਨ ਦਾ ਮੌਕਾ ਮਿਲਿਆ।ਪ੍ਰੋਗਰਾਮ ਦੌਰਾਨ ਨੌਜਵਾਨ ਪੇਸ਼ੇਵਰਾਂ ਨੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਵੇਦਾਂਤਾ ਪਾਵਰ ਦੇ ਕਾਰੋਬਾਰ, ਕਾਰਜਪ੍ਰਣਾਲੀ ਅਤੇ ਕੰਪਨੀ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ ਗਈ। ਇੰਜੀਨੀਅਰਿੰਗ, ਤਕਨੀਕੀ ਕਾਰਜਾਂ, ਮਨੁੱਖੀ ਸਰੋਤ, ਸੰਚਾਰ, ਵਿੱਤ, ਕਮਰਸ਼ੀਅਲ, ਈਐੱਸਜੀ ਅਤੇ ਸੀਐੱਸਆਰ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਭਾਗੀਦਾਰਾਂ ਨੂੰ ਵੇਦਾਂਤਾ ਪਾਵਰ ਦੇ ਸੰਚਾਲਨ ਨੂੰ ਸਹਿਯੋਗ ਦੇਣ ਵਾਲੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਸਮਝਣ ਦਾ ਮੌਕਾ ਮਿਲਿਆ।

ਇਸ ਤੋਂ ਇਲਾਵਾ, ਪ੍ਰੋਗਰਾਮ ਤਹਿਤ ਪਲਾਂਟ ਦਾ ਦੌਰਾ ਵੀ ਕਰਵਾਇਆ ਗਿਆ। ਇਸ ਦਾ ਉਦੇਸ਼ ਨੌਜਵਾਨ ਪੇਸ਼ੇਵਰਾਂ ਨੂੰ ਆਪਣੀ ਸਿੱਖਿਆ ਨੂੰ ਅਸਲ ਸੰਚਾਲਨ ਨਾਲ ਜੋੜਨ ਅਤੇ ਵੱਡੇ ਪੱਧਰ ’ਤੇ ਬਿਜਲੀ ਉਤਪਾਦਨ ਨੂੰ ਸਹਿਯੋਗ ਦੇਣ ਵਾਲੀਆਂ ਪ੍ਰਕਿਰਿਆਵਾਂ, ਤਕਨੀਕਾਂ ਅਤੇ ਮਨੁੱਖੀ ਸਰੋਤਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਪ੍ਰਦਾਨ ਕਰਨਾ ਸੀ।

ਇਸ ਤਰ੍ਹਾਂ ਵੇਦਾਂਤਾ ਪਾਵਰ ਅਜਿਹੇ ਪੇਸ਼ੇਵਰਾਂ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਨ੍ਹਾਂ ਕੋਲ ਆਪਣੇ ਖੇਤਰ ਦੀ ਮਾਹਿਰਤਾ ਦੇ ਨਾਲ-ਨਾਲ ਕਾਰੋਬਾਰ ਅਤੇ ਊਰਜਾ ਖੇਤਰ ਦੀ ਵਿਆਪਕ ਸਮਝ ਵੀ ਹੋਵੇ। ਇਹ ਪਹਿਲ ਉਸ ਸਮੇਂ ਕੀਤੀ ਗਈ ਹੈ ਜਦੋਂ ਭਾਰਤ ਦਾ ਬਿਜਲੀ ਖੇਤਰ ਵੱਡੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਤਕਨੀਕੀ ਤਰੱਕੀ, ਊਰਜਾ ਦੀਆਂ ਬਦਲਦੀਆਂ ਲੋੜਾਂ ਅਤੇ ਲਗਾਤਾਰ ਗੁੰਝਲਦਾਰ ਹੋ ਰਹੀ ਬਿਜਲੀ ਪ੍ਰਣਾਲੀ ਕਾਰਨ ਅਜਿਹੇ ਪੇਸ਼ੇਵਰਾਂ ਦੀ ਲੋੜ ਵਧ ਰਹੀ ਹੈ, ਜਿਨ੍ਹਾਂ ਕੋਲ ਕਾਰੋਬਾਰੀ ਸਮਝ ਦੇ ਨਾਲ-ਨਾਲ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਸਮਰੱਥਾ ਹੋਵੇ।

ਲੀਡਰਸ਼ਿਪ, ਸੰਰਚਿਤ ਸਿੱਖਿਆ ਅਤੇ ਕਾਰੋਬਾਰੀ ਸੰਚਾਲਨ ਦੇ ਵਿਹਾਰਕ ਤਜਰਬੇ ਰਾਹੀਂ ਵੇਦਾਂਤਾ ਪਾਵਰ ਨੌਜਵਾਨ ਕਰਮਚਾਰੀਆਂ ਨੂੰ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਪੜਾਅ ਤੋਂ ਹੀ ਆਤਮ-ਵਿਸ਼ਵਾਸ ਵਿਕਸਤ ਕਰਨ ਅਤੇ ਆਪਣੀ ਸਮਝ ਨੂੰ ਵਿਆਪਕ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ।

ਕੰਪਨੀ ਦੀ ਲੋਕ-ਕੇਂਦਰਿਤ ਰਣਨੀਤੀ ਇਸ ਵਿਸ਼ਵਾਸ ’ਤੇ ਆਧਾਰਿਤ ਹੈ ਕਿ ਭਵਿੱਖ ਦੇ ਬਿਜਲੀ ਢਾਂਚੇ ਨੂੰ ਤਿਆਰ ਕਰਨ ਲਈ ਅਜਿਹੇ ਲੋਕਾਂ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ, ਜੋ ਇਸ ਨੂੰ ਕੁਸ਼ਲਤਾ ਨਾਲ ਚਲਾ ਸਕਣ, ਨਵੀਆਂ ਪਹਿਲਕਦਮੀਆਂ ਅਤੇ ਤਕਨੀਕਾਂ ਨੂੰ ਅਪਣਾਉਣ ਦੀ ਸਮਰੱਥਾ ਰੱਖਦੇ ਹੋਣ ਅਤੇ ਅਗਵਾਈ ਕਰ ਸਕਣ। ਸੰਰਚਿਤ ਪ੍ਰਤਿਭਾ ਵਿਕਾਸ ਪ੍ਰੋਗਰਾਮਾਂ, ਕੈਂਪਸ ਭਰਤੀਆਂ, ਲੀਡਰਸ਼ਿਪ ਨਾਲ ਸੰਵਾਦ ਅਤੇ ਕਰੀਅਰ ਦੇ ਸ਼ੁਰੂਆਤੀ ਪੜਾਅ ’ਤੇ ਜ਼ਿੰਮੇਵਾਰੀਆਂ ਦੇ ਮੌਕੇ ਦੇ ਕੇ ਵੇਦਾਂਤਾ ਪਾਵਰ ਭਾਰਤ ਦੇ ਬਦਲਦੇ ਊਰਜਾ ਰੂਪ ਅਤੇ ਵਿਕਾਸ ਦੀਆਂ ਆਸ਼ਾਵਾਂ ਵਿੱਚ ਯੋਗਦਾਨ ਪਾਉਣ ਲਈ ਕਾਰਜਬਲ ਨੂੰ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।

Leave a Reply

Your email address will not be published. Required fields are marked *