ਕਰਾਟੇ ਚ ਵਿਜੇਤਾ ਰਹੀ ਰੂਹਾਨੀ।

ਤਪਾ ਮੰਡੀ, 12 ਅਕਤੂਬਰ:

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਹਾਲੀ ਦੇ ਸੈਕਟਰ 78 ਵਿਖੇ ਕਰਵਾਈਆਂ ਗਈਆਂ ਸਟੇਟ ਲੈਵਲ ਖੇਡਾਂ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਤਪਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਰੁਹਾਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਰਾਟੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।

ਇਸ ਪ੍ਰਾਪਤੀ ਲਈ ਰੁਹਾਨੀ ਨੂੰ ਮੈਡਲ ਦੇ ਨਾਲ-ਨਾਲ 10,000 ਰੁਪਏ ਦਾ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ।ਰੁਹਾਨੀ ਨੇ ਇਹ ਕੋਚਿੰਗ ‘ਦੀ ਈਗਲ ਫਰਸਟ ਅਕੈਡਮੀ’ ਤੋਂ ਕੋਚ ਬੰਦਨਾ ਮੈਡਮ ਦੀ ਦੇਖ-ਰੇਖ ਹੇਠ ਪ੍ਰਾਪਤ ਕੀਤੀ। ਬੱਚੀ ਦੀ ਇਸ ਵੱਡੀ ਸਫਲਤਾ ‘ਤੇ ਉਸ ਦੇ ਪਿਤਾ ਰੋਹਿਤ ਗਰਗ ਪੱਖੋ ਅਤੇ ਮਾਤਾ ਗਗਨ ਰਾਣੀ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੇ ਬੱਚੀ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ।

Leave a Reply

Your email address will not be published. Required fields are marked *