ਓਟਾਵਾ (ਕੈਨੇਡਾ): ਕੈਨੇਡਾ ਸਰਕਾਰ ਨੇ ਆਪਣੇ ਤਾਜ਼ਾ ਸਾਲਾਨਾ ‘ਇਮੀਗ੍ਰੇਸ਼ਨ ਲੈਵਲਜ਼ ਪਲਾਨ 2027-2029’ ਦਾ ਐਲਾਨ ਕਰ ਦਿੱਤਾ ਹੈ, ਜਿਸ ਮੁਤਾਬਕ ਦੇਸ਼ 2027 ਦੇ ਅੰਤ ਤੱਕ 6,22,000 (6.22 ਲੱਖ) ਨਵੇਂ ਪੱਕੇ ਵਸਨੀਕਾਂ (Permanent Residents – PR) ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਟੀਚੇ ਵਿੱਚ ਨਿਯਮਤ ਇਮੀਗ੍ਰੇਸ਼ਨ ਕੋਟੇ ਦੇ ਨਾਲ-ਨਾਲ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਆਰਜ਼ੀ ਵਸਨੀਕਾਂ (Temporary Residents) ਨੂੰ ਪੱਕੇ ਕਰਨ ਦਾ ਵਿਸ਼ੇਸ਼ ਪ੍ਰੋਗਰਾਮ ਵੀ ਸ਼ਾਮਲ ਹੈ। ਸਾਲਾਨਾ 3.80 ਲੱਖ ਨਿਯਮਤ PR ਟੀਚਾ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2027, 2028 ਅਤੇ 2029 ਲਈ ਨਿਯਮਤ ਪੀ.ਆਰ. ਦਾ ਸਾਲਾਨਾ ਔਸਤ ਟੀਚਾ 3,80,000 (ਰੇਂਜ: 3,52,500 ਤੋਂ 4,22,000) ਮਿੱਥਿਆ ਗਿਆ ਹੈ। ਇਸ ਸਾਲਾਨਾ 3.80 ਲੱਖ ਦੇ ਟੀਚੇ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਇਸ ਤਰ੍ਹਾਂ ਵੰਡਿਆ ਗਿਆ ਹੈ: ਆਰਥਿਕ ਇਮੀਗ੍ਰੇਸ਼ਨ (Economic Immigration): 2,44,700 ਸੀਟਾਂ ਪਰਿਵਾਰਕ ਮਿਲਣੀ (Family Reunification): 81,000 ਸੀਟਾਂ ਸ਼ਰਨਾਰਥੀ ਤੇ ਸੁਰੱਖਿਅਤ ਵਿਅਕਤੀ (Refugees): 49,300 ਸੀਟਾਂ ਮਾਨਵਤਾਵਾਦੀ ਅਤੇ ਹੋਰ ਆਧਾਰ (Humanitarian): 5,000 ਸੀਟਾਂ ਇਸ ਤੋਂ ਇਲਾਵਾ ਕਿਊਬਿਕ ਸੂਬੇ ਤੋਂ ਬਾਹਰ ਫ੍ਰੈਂਚ ਭਾਸ਼ਾ ਬੋਲਣ ਵਾਲੇ ਪ੍ਰਵਾਸੀਆਂ ਦਾ ਕੋਟਾ 2027 ਵਿੱਚ 9.5 ਫ਼ੀਸਦੀ, 2028 ਵਿੱਚ 10.5 ਫ਼ੀਸਦੀ ਅਤੇ 2029 ਵਿੱਚ 12 ਫ਼ੀਸਦੀ ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਪਹਿਲਾਂ ਤੋਂ ਮੌਜੂਦ ਆਰਜ਼ੀ ਵਸਨੀਕਾਂ ਲਈ ਵਿਸ਼ੇਸ਼ ਰਸਤਾ ਇਸ ਨਵੀਂ ਯੋਜਨਾ ਤਹਿਤ ਕੈਨੇਡਾ ਵਿੱਚ ਪਹਿਲਾਂ ਹੀ ਵਰਕ ਪਰਮਿਟ ਜਾਂ ਸਟੱਡੀ ਪਰਮਿਟ ‘ਤੇ ਮੌਜੂਦ 2 ਲੱਖ ਆਰਜ਼ੀ ਵਸਨੀਕਾਂ ਨੂੰ ਸਥਾਈ ਨਿਵਾਸ (PR) ਵਿੱਚ ਤਬਦੀਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਹ ਕੋਟਾ ਨਿਯਮਤ ਸਾਲਾਨਾ ਟੀਚਿਆਂ ਤੋਂ ਵੱਖਰਾ ਰੱਖਿਆ ਗਿਆ ਹੈ, ਜਿਸ ਵਿੱਚ ਦੋ ਸ਼੍ਰੇਣੀਆਂ ਤਹਿਤ 1-1 ਲੱਖ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਨਾਲ ਕੈਨੇਡਾ ਵਿੱਚ ਮੌਜੂਦ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਨੂੰ ਸਿੱਧਾ ਲਾਭ ਮਿਲਣ ਦੀ ਉਮੀਦ ਹੈ। ਨਵੇਂ ਆਰਜ਼ੀ ਵਸਨੀਕਾਂ ‘ਤੇ ਲਗਾਈ ਲਿਮਿਟ ਕੈਨੇਡਾ ਸਰਕਾਰ ਨੇ ਦੇਸ਼ ਦੇ ਹਾਊਸਿੰਗ ਅਤੇ ਬੁਨਿਆਦੀ ਢਾਂਚੇ ‘ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਨਵੇਂ ਅਸਥਾਈ ਪ੍ਰਵਾਸੀਆਂ ਦੀ ਆਮਦ ਨੂੰ ਵੀ ਸੀਮਤ ਕਰ ਦਿੱਤਾ ਹੈ। ਸਾਲ 2027 ਤੋਂ 2029 ਦਰਮਿਆਨ ਹਰ ਸਾਲ ਵੱਧ ਤੋਂ ਵੱਧ 3,70,000 ਨਵੇਂ ਅਸਥਾਈ ਵਸਨੀਕਾਂ (ਵਰਕਰਾਂ ਅਤੇ ਵਿਦਿਆਰਥੀਆਂ) ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ। ਇਸ ਕੋਟੇ ਵਿੱਚ ਲਗਪਗ 60 ਫ਼ੀਸਦੀ ਵਿਦੇਸ਼ੀ ਕਾਮੇ ਅਤੇ 40 ਫ਼ੀਸਦੀ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹੋਣਗੇ। ਕੈਨੇਡਾ ਸਰਕਾਰ ਦਾ ਮੁੱਖ ਮਕਸਦ 2027 ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਆਰਜ਼ੀ ਵਸਨੀਕਾਂ ਦੀ ਹਿੱਸੇਦਾਰੀ ਨੂੰ ਘਟਾ ਕੇ 5 ਫ਼ੀਸਦੀ ਤੋਂ ਹੇਠਾਂ ਲਿਆਉਣਾ ਹੈ। Post navigation ED Raid: ਮੋਗਾ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ‘ਤੇ ED ਦਾ ਸ਼ਿਕੰਜਾ Diljit Dosanjh ਦੇ ਇੰਦੌਰ ਕੰਸਰਟ ‘ਚ 4 ਗੀਤ ਗਾਉਣ ‘ਤੇ ਲੱਗੀ ਪਾਬੰਦੀ