Asian Games 2026

ਜਾਪਾਨ ਦੇ ਆਈਚੀ-ਨਾਗੋਆ (Aichi-Nagoya) ਵਿਖੇ 2026 ਦੀਆਂ ਏਸ਼ਿਆਈ ਖੇਡਾਂ (Asian Games 2026) ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਦੇ 503 ਅਥਲੀਟ ਵੱਖ-ਵੱਖ 36 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਸ਼ੁਰੂਆਤੀ ਦਿਨਾਂ ਵਿੱਚ ਹੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗ਼ਮੇ ਆਪਣੇ ਨਾਂ ਕਰਨੇ ਸ਼ੁਰੂ ਕਰ ਦਿੱਤੇ ਹਨ। ਆਓ ਜਾਣਦੇ ਹਾਂ ਕਿ ਹੁਣ ਤੱਕ ਭਾਰਤ ਨੇ ਕਿਹੜੀਆਂ ਖੇਡਾਂ ਵਿੱਚ ਅਤੇ ਕਿਹੜੇ ਤਗ਼ਮੇ ਜਿੱਤੇ ਹਨ।

Asian Games 2026 ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਦਬਦਬਾ

ਭਾਰਤ ਲਈ ਸਭ ਤੋਂ ਵੱਧ ਤਗ਼ਮੇ ਸ਼ੂਟਿੰਗ ਰੇਂਜ ਵਿੱਚੋਂ ਆਏ ਹਨ। 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਹਿਮਾਂਸ਼ੂ ਢਿੱਲੋਂ, ਰੁਦ੍ਰਕਸ਼ ਪਾਟਿਲ ਅਤੇ ਪਾਰਥ ਮਾਨੇ ਦੀ ਤਿੱਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸਿਲਵਰ (ਚਾਂਦੀ) ਤਗ਼ਮਾ ਜਿੱਤਿਆ।
ਇਸੇ ਤਰ੍ਹਾਂ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਨੌਜਵਾਨ ਸ਼ੂਟਰ ਹਿਮਾਂਸ਼ੂ ਢਿੱਲੋਂ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ, ਜਦੋਂ ਕਿ ਸਾਬਕਾ ਵਿਸ਼ਵ ਚੈਂਪੀਅਨ ਰੁਦ੍ਰਕਸ਼ ਪਾਟਿਲ ਨੇ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

Asian Games 2026 ਮਿਕਸਡ ਮਾਰਸ਼ਲ ਆਰਟਸ (MMA) ਵਿੱਚ ਇਤਿਹਾਸਕ ਤਗ਼ਮਾ

ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਮਿਕਸਡ ਮਾਰਸ਼ਲ ਆਰਟਸ (MMA) ਖੇਡ ਵਿੱਚ ਭਾਰਤ ਲਈ ਇਤਿਹਾਸਕ ਪਲ ਉਸ ਵੇਲੇ ਆਇਆ ਜਦੋਂ ਖਿਡਾਰਨ ਸੁਚਿਕਾ ਤਰਿਆਲ ਨੇ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਇਸ ਖੇਡ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਹੈ।

Asian Games 2026 ਤਗ਼ਮਿਆਂ ਤੋਂ ਇਲਾਵਾ ਭਾਰਤੀ ਟੀਮਾਂ ਨੇ ਹੋਰਨਾਂ ਖੇਡਾਂ ਵਿੱਚ ਵੀ ਜਿੱਤ ਦਾ ਆਗ਼ਾਜ਼ ਕੀਤਾ ਹੈ:

ਭਾਰਤੀ ਮਹਿਲਾ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 17-1 ਦੇ ਵੱਡੇ ਫ਼ਰਕ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੁਰਸ਼ ਅਤੇ ਮਹਿਲਾ ਦੋਵਾਂ ਕਬੱਡੀ ਟੀਮਾਂ ਨੇ ਆਪਣੇ ਪਹਿਲੇ ਮੈਚਾਂ ਵਿੱਚ ਮਜਬੂਤ ਜਿੱਤਾਂ ਦਰਜ ਕੀਤੀਆਂ ਹਨ। ਪੁਰਸ਼ ਟੀਮ ਨੇ ਜਪਾਨ ਨੂੰ 49-24 ਨਾਲ ਅਤੇ ਮਹਿਲਾ ਟੀਮ ਨੇ ਬੰਗਲਾਦੇਸ਼ ਨੂੰ 42-21 ਨਾਲ ਮਾਤ ਦਿੱਤੀ।
ਉਧਰ ਬੈਡਮਿੰਟਨ ਵਿੱਚ ਪੁਰਸ਼ ਟੀਮ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾਇਆ, ਜਦੋਂ ਕਿ ਟੇਬਲ ਟੈਨਿਸ ਵਿੱਚ ਵੀ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਮੁੱਕੇਬਾਜ਼ੀ ਵਿੱਚ ਸੁਮਿਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਅਤੇ ਵੁਸ਼ੂ ਵਿੱਚ ਵੀ ਭਾਰਤੀ ਖਿਡਾਰੀ ਅਗਲੇ ਗੇੜ ਵਿੱਚ ਪਹੁੰਚ ਗਏ ਹਨ।

ਕੁੱਲ ਮਿਲਾ ਕੇ, ਏਸ਼ਿਆਈ ਖੇਡਾਂ 2026 ਦੇ ਸ਼ੁਰੂਆਤੀ ਦਿਨਾਂ ਵਿੱਚ ਭਾਰਤ ਨੇ ਕੁੱਲ 6 ਤਗ਼ਮੇ (ਚਾਰ ਚਾਂਦੀ ਅਤੇ ਦੋ ਕਾਂਸੀ) ਜਿੱਤ ਲਏ ਹਨ ਅਤੇ ਭਾਰਤੀ ਖਿਡਾਰੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀਆਂ ਜਿੱਤਾਂ ਲਈ ਪੂਰੀ ਤਰ੍ਹਾਂ ਤਿਆਰ ਹਨ।

Leave a Reply

Your email address will not be published. Required fields are marked *