‘I’m an Artist Bro’ ਦਾ ਸੁਨੇਹਾ. Diljit Dosanjh/insta

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤ ‘Devil’ ਦੇ ਵੀਡੀਓ ਨੂੰ ਲੈ ਕੇ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹਨ। ਦਰਸ਼ਕ ਇਸ ਗੀਤ ਦੇ ਦ੍ਰਿਸ਼ਾਂ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਏ ਵਿਦਿਆਰਥੀ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਹਨ।

ਇਹ ਚਰਚਾ ਇਸ ਲਈ ਵੀ ਜ਼ਿਆਦਾ ਵਧੀ ਹੈ ਕਿਉਂਕਿ ਜੁਲਾਈ ਦੌਰਾਨ ਇੱਕ ਇੰਸਟਾਗ੍ਰਾਮ ਲਾਈਵ ਵਿੱਚ ਪ੍ਰਦਰਸ਼ਨਾਂ ਬਾਰੇ ਪੁੱਛੇ ਜਾਣ ‘ਤੇ ਦਿਲਜੀਤ ਨੇ ਕਿਹਾ ਸੀ ਕਿ ਉਹ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਨ: “ਮੈਨੂੰ ਇਹਨਾਂ ਸਭ ਤੋਂ ਦੂਰ ਰੱਖੋ… ਬ੍ਰੋ, ਮੈਂ ਇੱਕ ਕਲਾਕਾਰ ਹਾਂ, ਕੋਈ ਸਿਆਸਤਦਾਨ ਨਹੀਂ।”

ਵੀਡੀਓ ਵਿੱਚ ਪ੍ਰਦਰਸ਼ਨ ਅਤੇ ਟਕਰਾਅ ਦੇ ਦ੍ਰਿਸ਼

ਨਵੇਂ ਰਿਲੀਜ਼ ਹੋਏ ਗੀਤ ‘Devil’ ਵਿੱਚ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਇਕੱਠ, ਤਖ਼ਤੀਆਂ, ਪੁਲਿਸ ਮੁਲਾਜ਼ਮ ਅਤੇ ਟਕਰਾਅ ਦੇ ਦ੍ਰਿਸ਼ ਦਿਖਾਏ ਗਏ ਹਨ। ਵੀਡੀਓ ਵਿੱਚ ਪ੍ਰਦਰਸ਼ਨਕਾਰੀ ‘Save Our Future’ ਅਤੇ ‘Our Future, Our Fight’ ਵਰਗੇ ਬੈਨਰ ਚੁੱਕੀ ਨਜ਼ਰ ਆ ਰਹੇ ਹਨ।

ਇੱਕ ਭਾਵੁਕ ਦ੍ਰਿਸ਼ ਵਿੱਚ ਇੱਕ ਛੋਟੀ ਬੱਚੀ ਚਿੱਟਾ ਗੁਲਾਬ ਲੈ ਕੇ ਪੁਲਿਸ ਮੁਲਾਜ਼ਮ ਵੱਲ ਵਧਦੀ ਹੈ, ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨੂੰ ਗਲ ਨਾਲ ਲਗਾ ਲੈਂਦਾ ਹੈ। ਵੀਡੀਓ ਵਿੱਚ ਸਿੱਧੇ ਤੌਰ ’ਤੇ ਕਿਸੇ ਧਿਰ ਜਾਂ ਜੰਤਰ-ਮੰਤਰ ਦਾ ਨਾਮ ਨਹੀਂ ਲਿਆ ਗਿਆ, ਪਰ ਦਰਸ਼ਕ ਇਸ ਨੂੰ ਹਾਲ ਹੀ ਦੇ ਵਿਦਿਆਰਥੀ ਅੰਦੋਲਨਾਂ ਦਾ ਸੰਦਰਭ ਮੰਨ ਰਹੇ ਹਨ।

View this post on Instagram

A post shared by DILJIT DOSANJH (@diljitdosanjh)

‘I’m an Artist Bro’ ਦਾ ਸੁਨੇਹਾ

ਵੀਡੀਓ ਦੇ ਅੰਤ ਵਿੱਚ ਡਿਸਕਲੇਮਰ ਤੋਂ ਬਾਅਦ ਮੁੜ ਲਿਖਿਆ ਆਉਂਦਾ ਹੈ—“I’m an Artist Bro”।

ਜ਼ਿਕਰਯੋਗ ਹੈ ਕਿ ਪਹਿਲਾਂ ਵਿਵਾਦਾਂ ਤੋਂ ਦੂਰ ਰਹਿਣ ਕਾਰਨ ਦਿਲਜੀਤ ਨੂੰ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਹੋਏ ਸਲੂਕ ’ਤੇ ਚਿੰਤਾ ਪ੍ਰਗਟਾਉਂਦਿਆਂ ਲਿਖਿਆ ਸੀ ਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਅਤੇ ਸਰਕਾਰ ਨੂੰ ਉਹਨਾਂ ਦੀ ਮੰਗ ਸੁਣਨੀ ਚਾਹੀਦੀ ਹੈ।

ਹਾਲਾਂਕਿ ਦਿਲਜੀਤ ਨੇ ਖ਼ੁਦ ਅਜੇ ਤੱਕ ਇਸ ਗੀਤ ਦੇ ਕਿਸੇ ਖ਼ਾਸ ਅੰਦੋਲਨ ਨਾਲ ਜੁੜੇ ਹੋਣ ਦੀ ਪੁਸ਼ਟੀ ਨਹੀਂ ਕੀਤੀ, ਪਰ ਪ੍ਰਸ਼ੰਸਕ ਇਸ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਸ਼ਾਂਤੀ ਅਤੇ ਹਮਦਰਦੀ ਦਾ ਸੁਨੇਹਾ ਮੰਨ ਰਹੇ ਹਨ। ‘Devil’ ਦਿਲਜੀਤ ਦੇ ਨਵੇਂ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਵਿੱਚ ‘ਫ਼ਿਜ਼ਾਵਾਂ’, ‘ਗੁਸਤਾਖ਼ੀ’, ‘ਵਾਲੀਆਂ’ ਅਤੇ ‘ਲੈਂਬੋ’ ਵਰਗੇ ਹੋਰ ਗੀਤ ਵੀ ਸ਼ਾਮਲ ਹਨ।

Leave a Reply

Your email address will not be published. Required fields are marked *