ਨਵੀਂ ਦਿੱਲੀ, 15 ਅਕਤੂਬਰ ਪਿਆਰ ਉਮਰ ਦੀਆਂ ਸਰਹੱਦਾਂ ਅਤੇ ਫ਼ਾਸਲਿਆਂ ਨੂੰ ਨਹੀਂ ਦੇਖਦਾ, ਇਸ ਗੱਲ ਨੂੰ ਸੱਚ ਸਾਬਤ ਕਰਦੀ ਇੱਕ ਅਨੋਖੀ ਪ੍ਰੇਮ ਕਹਾਣੀ ਔਰਈਆ ਅਤੇ ਸਹਾਰ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਸਹਾਰ ਬਲਾਕ ਦੇ ਅਰਿਆਰੀ ਪਿੰਡ ਦੇ ਰਹਿਣ ਵਾਲੇ 75 ਸਾਲਾ ਬਜ਼ੁਰਗ ਰਾਮਸੁਗਰ ਨੂੰ ਔਰਈਆ ਦੀ ਰਹਿਣ ਵਾਲੀ 30 ਸਾਲਾ ਚਰਚਿਤ ਇੰਸਟਾਗ੍ਰਾਮ ਬਲੌਗਰ ਰਾਣੀ ਰਾਜਪੂਤ ਨਾਲ ਮੁਹੱਬਤ ਹੋ ਗਈ। ਉਮਰ ਦੇ ਇਸ ਪੜਾਅ ‘ਤੇ ਚੜ੍ਹੇ ਪਿਆਰ ਨੂੰ ਹੁਣ ਦੋਵਾਂ ਨੇ ਵਿਆਹ ਦੇ ਬੰਧਨ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਸਬੰਧੀ ਦੋਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ। ਬਜ਼ੁਰਗ ਰਾਮਸੁਗਰ ਨੇ ਦੱਸਿਆ ਕਿ ਰਾਣੀ ਰਾਜਪੂਤ ਦਾ ਉਨ੍ਹਾਂ ਦੇ ਘਰ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਆਉਣਾ-ਜਾਣਾ ਸੀ। ਰਾਮਸੁਗਰ ਦੀ ਧੀ ਰਾਧਾ ਖੁਦ ਇੱਕ ਯੂਟਿਊਬਰ ਹੈ ਅਤੇ ਰਾਣੀ ਉਨ੍ਹਾਂ ਦੇ ਘਰ ਅਕਸਰ ਵੀਡੀਓ ਸ਼ੂਟ ਕਰਨ ਆਉਂਦੀ ਸੀ। ਰਾਧਾ ਨਾਲ ਵੀਡੀਓ ਸ਼ੂਟਿੰਗ ਦੌਰਾਨ ਹੀ ਰਾਣੀ ਦਾ ਰਾਮਸੁਗਰ ਦੇ ਘਰ ਆਉਣਾ-ਜਾਣਾ ਵਧਿਆ ਅਤੇ ਹੌਲੀ-ਹੌਲੀ ਮੁਲਾਕਾਤਾਂ ਦਾ ਇਹ ਸਿਲਸਿਲਾ ਪਿਆਰ ਵਿੱਚ ਬਦਲ ਗਿਆ। ਕਰੀਬ ਸੱਤ ਸਾਲ ਪਹਿਲਾਂ ਰਾਮਸੁਗਰ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣਾ ਹਮਸਫ਼ਰ ਰਾਣੀ ਰਾਜਪੂਤ ਦੇ ਰੂਪ ਵਿੱਚ ਨਜ਼ਰ ਆਇਆ ਹੈ। ਧੀ ਰਾਧਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਔਰਈਆ ਦੇ ਇੱਕ ਬਿਊਟੀ ਪਾਰਲਰ ਵਿੱਚ ਉਨ੍ਹਾਂ ਦੇ ਪਿਤਾ ਰਾਮਸੁਗਰ ਅਤੇ ਇੰਸਟਾਗ੍ਰਾਮ ਬਲੌਗਰ ਰਾਣੀ ਰਾਜਪੂਤ ਦੀ ਮੰਗਣੀ ਹੋਈ। ਇਸ ਮੰਗਣੀ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਅੱਪਲੋਡ ਕੀਤੀ ਗਈ, ਉਹ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਪੂਰੇ ਖੇਤਰ ਵਿੱਚ ਇਸ ਅਨੋਖੇ ਵਿਆਹ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਪਰਿਵਾਰਕ ਮੈਂਬਰਾਂ ਮੁਤਾਬਿਕ ਇਸ ਰਿਸ਼ਤੇ ਨੂੰ ਅਧਿਕਾਰਤ ਤੌਰ ‘ਤੇ ਅੱਗੇ ਵਧਾਉਂਦਿਆਂ ਜਲਦੀ ਹੀ ਦੋਵੇਂ ਪੂਰੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਆਹ ਦੀਆਂ ਸਾਰੀਆਂ ਰਸਮਾਂ ਅਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿੱਥੇ ਇੱਕ ਪਾਸੇ ਇਸ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ, ਉੱਥੇ ਹੀ ਪਰਿਵਾਰ ਦੀ ਸਹਿਮਤੀ ਅਤੇ ਦੋਵਾਂ ਦੀ ਰਜ਼ਾਮੰਦੀ ਨਾਲ ਹੋਣ ਵਾਲਾ ਇਹ ਵਿਆਹ ਹੁਣ ਇਲਾਕੇ ਵਿੱਚ ਚਰਚਾ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। Post navigation ਮੁੰਬਈ ਪੁਲਿਸ ਨੇ ਅਦਾਕਾਰ Imran Khan ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਅਹਿਮ ਮੀਟਿੰਗ ਕੀਤੀ