ਕਹਿੰਦੇ ਹਨ ਕਿ ਦੁਨੀਆ ਵਿੱਚ ਅੱਜ ਵੀ ਇਨਸਾਨੀਅਤ ਜ਼ਿੰਦਾ ਹੈ ਅਤੇ ਬੰਗਲੁਰੂ ਦੀ ਇੱਕ ਤਾਜ਼ਾ ਘਟਨਾ ਇਸ ਗੱਲ ਨੂੰ ਪੂਰੀ ਤਰ੍ਹਾਂ ਸੱਚ ਸਾਬਤ ਕਰਦੀ ਹੈ। ਮੀਂਹ ਵਾਲੀ ਇੱਕ ਰਾਤ ਦੌਰਾਨ ਹਰਸ਼ਿਤ ਸੁਰੇਖਾ ਨਾਮੀ ਨੌਜਵਾਨ ਦਾ ਕਰੀਬ 2 ਲੱਖ ਰੁਪਏ ਦੀ ਕੀਮਤ ਵਾਲਾ ਐਪਲ ਮੈਕਬੁੱਕ (ਲੈਪਟਾਪ) ਅਤੇ ਹੋਰ ਕੀਮਤੀ ਸਾਮਾਨ ਨਾਲ ਭਰਿਆ ਬਾਕਸ ਸੜਕ ’ਤੇ ਕਿਤੇ ਡਿੱਗ ਗਿਆ ਸੀ। ਪਰ ਇੱਕ ਇਮਾਨਦਾਰ ਈ-ਰਿਕਸ਼ਾ ਚਾਲਕ ਦੀ ਨੇਕਨੀਤੀ ਸਦਕਾ ਉਸ ਦਾ ਸਾਮਾਨ ਸੁਰੱਖਿਅਤ ਵਾਪਸ ਮਿਲ ਗਿਆ। ਇਸ ਤੋਂ ਬਾਅਦ ਹਰਸ਼ਿਤ ਨੇ ਸੋਸ਼ਲ ਮੀਡੀਆ ’ਤੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਪੁੱਛਿਆ— “ਕੀ ਤੁਸੀਂ ਕਰਮਾਂ ਵਿੱਚ ਵਿਸ਼ਵਾਸ ਰੱਖਦੇ ਹੋ?” ਕਿਵੇਂ ਵਾਪਰੀ ਘਟਨਾ? ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਰਸ਼ਿਤ ਸੁਰੇਖਾ ਬੰਗਲੁਰੂ ਵਿੱਚ ਰਾਤ ਕਰੀਬ 10 ਵਜੇ ਜਿੰਮ ਤੋਂ ਘਰ ਪਰਤ ਰਹੇ ਸਨ। ਉਸ ਸਮੇਂ ਸ਼ਹਿਰ ਵਿੱਚ ਤੇਜ਼ ਮੀਂਹ ਪੈ ਰਿਹਾ ਸੀ ਅਤੇ ਅਗਲੇ ਦਿਨ ਸਫ਼ਰ ’ਤੇ ਜਾਣ ਦੀ ਤਿਆਰੀ ਕਾਰਨ ਉਹ ਕਾਹਲੀ ਵਿੱਚ ਸਨ। ਘਰ ਪਹੁੰਚ ਕੇ ਜਦੋਂ ਉਨ੍ਹਾਂ ਬਾਈਕ ਤੋਂ ਉਤਰ ਕੇ ਦੇਖਿਆ ਤਾਂ ਪਿੱਛੇ ਬੰਨ੍ਹਿਆ ਸਾਮਾਨ ਵਾਲਾ ਡੱਬਾ ਗ਼ਾਇਬ ਸੀ। ਉਸ ਡੱਬੇ ਵਿੱਚ 2 ਲੱਖ ਦਾ ਮੈਕਬੁੱਕ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਜੋ ਹਰਸ਼ਿਤ ਮੁਤਾਬਕ ਉਨ੍ਹਾਂ ਲਈ ਕਿਸੇ ‘ਨਿੱਜੀ ਡਾਇਰੀ’ ਵਾਂਗ ਅਹਿਮ ਸਨ। ਮੀਂਹ ਵਿੱਚ 3-4 ਕਿਲੋਮੀਟਰ ਕੀਤੀ ਭਾਲ ਹਰਸ਼ਿਤ ਨੇ ਬਿਨਾਂ ਸਮਾਂ ਗੁਆਏ ਤੇਜ਼ ਮੀਂਹ ਦੌਰਾਨ ਉਸੇ ਰਸਤੇ ’ਤੇ 3-4 ਕਿਲੋਮੀਟਰ ਵਾਪਸ ਜਾ ਕੇ ਭਾਲ ਸ਼ੁਰੂ ਕੀਤੀ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉੱਥੋਂ ਇੱਕ ਸੁਰਾਗ਼ ਮਿਲਿਆ ਕਿ ਡਿੱਗਿਆ ਹੋਇਆ ਡੱਬਾ ਕਿਸੇ ਈ-ਰਿਕਸ਼ਾ ਚਾਲਕ ਨੇ ਚੁੱਕਿਆ ਹੈ। ਜਦੋਂ ਉਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਉਸ ਬਾਕਸ ਉੱਤੇ ਉਨ੍ਹਾਂ ਦੇ ਇੰਸਟਾਗ੍ਰਾਮ ਅਤੇ ਯੂਟਿਊਬ ਹੈਂਡਲ ਦੇ ਸਟਿੱਕਰ ਲੱਗੇ ਹੋਏ ਸਨ। ਇਸ ਨਿੱਕੀ ਜਿਹੀ ਜਾਣਕਾਰੀ ਨੇ ਹੀ ਸਾਮਾਨ ਦੇ ਮਾਲਕ ਤੱਕ ਪਹੁੰਚਣਾ ਆਸਾਨ ਬਣਾ ਦਿੱਤਾ। View this post on Instagram A post shared by The Logical Indian (@thelogicalindian) View this post on Instagram A post shared by The Logical Indian (@thelogicalindian) ਈ-ਰਿਕਸ਼ਾ ਚਾਲਕ ਦੀ ਇਮਾਨਦਾਰੀ ਪੁਲੀਸ ਥਾਣੇ ਪਹੁੰਚਣ ਤੋਂ ਪਹਿਲਾਂ ਜਦੋਂ ਹਰਸ਼ਿਤ ਨੇ ਆਪਣਾ ਇੰਸਟਾਗ੍ਰਾਮ ਚੈੱਕ ਕੀਤਾ ਤਾਂ ਉੱਥੇ ਇੱਕ ਸੁਨੇਹਾ ਆਇਆ ਹੋਇਆ ਸੀ। ਸ਼ਿਵਮ ਰਾਜ ਨਾਮ ਦੇ ਈ-ਰਿਕਸ਼ਾ ਚਾਲਕ ਨੇ ਕਿਸੇ ਤਰੀਕੇ ਨਾਲ ਉਨ੍ਹਾਂ ਦਾ ਫ਼ੋਨ ਨੰਬਰ ਹਾਸਲ ਕਰ ਲਿਆ ਸੀ। ਹਰਸ਼ਿਤ ਨੇ ਤੁਰੰਤ ਉਸ ਨਾਲ ਸੰਪਰਕ ਕੀਤਾ ਤਾਂ ਸ਼ਿਵਮ ਨੇ ਦੱਸਿਆ ਕਿ ਸਾਰਾ ਸਾਮਾਨ ਉਸ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤੋਂ ਬਾਅਦ ਹਰਸ਼ਿਤ 4-5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਨੂੰ ਮਿਲੇ ਅਤੇ ਆਪਣਾ ਮੈਕਬੁੱਕ ਸਹੀ-ਸਲਾਮਤ ਦੇਖ ਕੇ ਸੁੱਖ ਦਾ ਸਾਹ ਲਿਆ। Post navigation West Asia Crisis: ਕੱਚਾ ਤੇਲ $100 ਦੇ ਪਾਰ; ਸਪਲਾਈ ਠੱਪ ਹੋਣ ਦਾ ਖ਼ਤਰਾ ਵਧਿਆ ਅਮਰੀਕਾ ‘ਚ ‘Mr. Singh’ ਵਾਲੇ ਵਿਵਾਦਤ ਪੋਸਟਰ ‘ਤੇ ਭੜਕਿਆ ਸਿੱਖ ਭਾਈਚਾਰਾ; BJP ਨੇ ਵੀ ਚੁੱਕੇ ਸਖ਼ਤ ਸਵਾਲ